ਡਾ. ਮਨਮੋਹਨਜੀਤ ਸਿੰਘ ਅਤੇ ਉਨ੍ਹਾਂ ਦੇ ਧਰਮ ਪਤਨੀ ਪ੍ਰਿੰਸੀਪਲ ਜਗਦੀਪ ਕੌਰ ਜੀ ਆਪਣੀ ਅੰਡੇਮਾਨ ਫੇਰੀ ਦੌਰਾਨ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪੋਰਟ ਬਲੇਅਰ ਵਿਖੇ ਪਹੁੰਚੇ। ਉਨ੍ਹਾਂ ਦਾ ਸਮੂਹ ਸਟਾਫ਼ ਵਲੋਂ ਭਾਵਪੂਰਤ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਨੈਤਿਕ ਸਿਖਿਆ ਇਮਤਿਹਾਨ 2024 ਵਿੱਚ ਮੈਰਿਟ ਤੇ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ।