ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨਾਰਥ ਰੀਜ਼ਨ-1 (ਪੰਜਾਬ, ਹਿਮਾਚਲ, ਜੰਮੂ ਤੇ ਕਸ਼ਮੀਰ, ਲੱਦਾਖ) ਦੇ ਕੇਂਦਰੀ ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਦੀ ਦੋ ਰੋਜ਼ਾ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਅੱਜ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦਕ ਸਕੱਤਰ ਸ੍ਰ. ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਦੌਰਾਨ ਵੱਖ-ਵੱਖ ਸੈਸ਼ਨ ਲਗਾਏ ਗਏ ਜਿਨ੍ਹਾਂ ਵਿਚ ਸਿਧਾਂਤ ਤੋਂ ਸੰਕਲਪ ਤੱਕ, ਆਤਮ ਅਨੁਸ਼ਾਸਨ-ਸਮਾਂ ਤੇ ਊਰਜਾ ਪ੍ਰਬੰਧਨ, ਅਗਵਾਈ/ਸਿਧਾਂਤ ਕੇਂਦ੍ਰਿਤ, ਆਤਮ ਸ਼ਕਤੀਕਰਨ ਦਾ ਮਾਰਗ ਸੇਵਾ, ਪ੍ਰੇਰਣਾ ਤੋਂ ਕਾਰਜਸ਼ੀਲਤਾ ਤੱਕ, ਕਾਰਜਕਰਤਾਵਾਂ ਦੀ ਲਾਮਬੰਦੀ ਅਤੇ ਸੰਭਾਲ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ।
ਇਨ੍ਹਾਂ ਸੈਸ਼ਨਾਂ ਦਾ ਸੰਚਾਲਨ ਡਾ. ਮਲਕੀਅਤ ਸਿੰਘ ਜ਼ੋਨਲ ਸਕੱਤਰ ਅਤੇ ਸ੍ਰ. ਪਰਮਜੀਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ, ਸ੍ਰ. ਜਗਜੀਤ ਸਿੰਘ ਗਣੇਸ਼ਪੁਰ, ਸ੍ਰ. ਬਲਵੰਤ ਸਿੰਘ ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ, ਬੀਬੀ ਸੁਰਜੀਤ ਕੌਰ ਭੋਗਪੁਰ, ਸ੍ਰ. ਨਵਨੀਤ ਸਿੰਘ ਕੋਟਕਪੂਰਾ, ਸ੍ਰ. ਕੁਲਵਿੰਦਰ ਸਿੰਘ ਫਿਰੋਜ਼ਪੁਰ, ਇੰਜੀ. ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਕੀਤਾ।
ਪਹਿਲੇ ਸੈਸ਼ਨ ਦੌਰਾਨ “ਸਿਧਾਂਤ ਤੋਂ ਸੰਕਲਪ ਤੱਕ” ਵਿਸ਼ੇ ਨੂੰ ਪ੍ਰੋ. ਮਨਿੰਦਰ ਸਿੰਘ ਜੀ ਨੇ ਪ੍ਰਭਾਵਦਾਇਕ ਢੰਗ ਨਾਲ ਵਿਸ਼ੇ ਦਾ ਵਿਸਥਾਰ ਕੀਤਾ। ਸੈਸ਼ਨ ਦਾ ਸਾਰ-ਵਿਸਥਾਰ ਤੇ ਸਮ-ਅੱਪ ਟਰੱਸਟੀ ਮੈਂਬਰ ਸ੍ਰ. ਗੁਰਮੀਤ ਸਿੰਘ ਜੀ ਨੇ ਕੀਤਾ। ਡਾ. ਮਲਕੀਅਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਨੇ ਸਟੇਜ ਦਾ ਸੰਚਾਲਨ ਕੀਤਾ।
ਆਤਮ ਅਨੁਸ਼ਾਸਨ-ਸਮਾਂ ਤੇ ਉਰਜਾ ਪ੍ਰਬੰਧਨ ਵਿਸ਼ੇ ਦੌਰਾਨ ਸ੍ਰ. ਬਿਕਰਮਜੀਤ ਸਿੰਘ ਰੂਪ ਨਗਰ-ਐ.ਬੀ.ਐਸ. ਨਗਰ ਜ਼ੋਨ ਨੇ ਵਿਸ਼ੇ ਨੂੰ ਬਾਖੂਬੀ ਨਿਭਾਇਆ ਅਤੇ ਡਾ. ਅਵੀਨਿੰਦਰਪਾਲ ਸਿੰਘ ਜੀਵਨ ਟਰੱਸਟੀ ਨੇ ਵਿਸ਼ੇ ਨੂੰ ਸਮ-ਅੱਪ ਕੀਤਾ। ਸ੍ਰ. ਬਲਵੰਤ ਸਿੰਘ ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।
ਬੀਬੀ ਸੁਰਜੀਤ ਕੌਰ ਭੋਗਪੁਰ ਨੇ ਅਗਵਾਈ/ਸਿਧਾਂਤ ਕੇਂਦ੍ਰਿਤ ਵਿਸ਼ੇ ਦੌਰਾਨ ਮੰਚ ਸੰਚਾਲਨ ਕਰਦਿਆਂ ਮੁੱਖ ਵਕਤਾ ਸ੍ਰ. ਗੁਰਚਰਨ ਸਿੰਘ ਜੈਤੋ ਨੂੰ ਵਰਕਰਾਂ ਦੇ ਰੂਹ-ਬ-ਰੂਹ ਕੀਤਾ। ਉਹਨਾਂ ਇਸ ਵਿਸ਼ੇ ਨਾਲ ਨਿਆਂ ਕਰਦਿਆਂ ਕੁਝ ਜ਼ਰੂਰੀ ਵਿਸ਼ੇ ਸਾਂਝੇ ਕੀਤੇ। ਇਸ ਸੈਸ਼ਨ ਦੀ ਸਮਾਪਤੀ ਦੌਰਾਨ ਸ੍ਰ. ਪ੍ਰਤਾਪ ਸਿੰਘ ਜੀਵਨ ਟਰੱਸਟੀ ਨੇ ਆਪਣੇ ਸੇਵਾ ਕਾਰਜ ਦੇ ਤੁਜ਼ਰਬੇ ਸਾਂਝੇ ਕੀਤੇ।
ਆਤਮ ਸ਼ਕਤੀਕਰਨ ਦਾ ਮਾਰਗ ਸੇਵਾ ਸਬੰਧੀ ਵਿਸ਼ੇ ਨੂੰ ਸ੍ਰ. ਬ੍ਰਿਜਿੰਦਰਪਾਲ ਸਿੰਘ ਲਖਨਊ ਨੇ ਇਤਿਹਾਸ ਪ੍ਰੇਰਣਾਵਾਂ ਦਿੰਦਿਆਂ ਆਤਮ ਮਾਰਗ ਤੇ ਸੇਵਾ ਦਾ ਮਹੱਤਵ ਦ੍ਰਿੜ੍ਹ ਕਰਵਾਇਆ। ਮੰਚ ਸੰਚਾਲਨ ਸ੍ਰ. ਨਵਨੀਤ ਸਿੰਘ ਕੋਟਕਪੂਰਾ ਨੇ ਕੀਤਾ।
ਪ੍ਰੇਰਣਾ ਤੋਂ ਕਾਰਜਸ਼ੀਲਤਾ ਤੱਕ ਵਿਸ਼ੇ ਦੌਰਾਨ ਸ੍ਰ. ਹਰਜਿੰਦਰ ਸਿੰਘ ਮਾਣਕਪੁਰਾ ਨੇ ਇਸ ਵਿਸ਼ੇ ਨੂੰ ਭਾਵਨਾਤਮਕ ਅਤੇ ਭਾਵਆਤਮਿਕ ਰੂਪ ਵਿਚ ਕਾਰਜਕਰਤਾਵਾਂ ਦੇ ਸਨਮੁੱਖ ਪੇਸ਼ ਕੀਤਾ। ਇਸ ਵਿਸ਼ੇ ਦਾ ਸਾਰ ਸੰਖੇਪ ਡਾ. ਚਰਨ ਕਮਲ ਸਿੰਘ ਨੇ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ੍ਰ. ਪਰਮਜੀਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਨੇ ਨਿਭਾਈ।
ਕਾਰਜਕਰਤਾਵਾਂ ਦੀ ਲਾਮਬੰਦੀ ਅਤੇ ਸੰਭਾਲ ਵਿਸ਼ੇ ਤੇ ਸ੍ਰ. ਨਰਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਸਕੱਤਰ, ਅਕਾਦਮਿਕ ਕੌਂਸਲ ਨੇ ਵਿਸ਼ੇ ਦੌਰਾਨ ਕੈਡਰ ਦੀ ਤਿਆਰੀ ਅਤੇ ਸੰਭਾਲ ਬਾਰੇ ਕੁਝ ਤਜ਼ਰਬੇ ਸਾਂਝੇ ਕੀਤੇ ਅਤੇ ਸ੍ਰ. ਸੁਰਜੀਤ ਸਿੰਘ ਲੋਹੀਆ ਨੇ ਵਿਸ਼ੇ ਦਾ ਸਾਰ-ਵਿਸਥਾਰ ਕੀਤਾ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਇੰਜੀ. ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਨਿਭਾਈ।
ਇਸ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਦੌਰਾਨ ਸ੍ਰ. ਪਰਮਜੀਤ ਸਿੰਘ ਸੁਚਿੰਤਨ ਦੀ ਪੁਸਤਕ “ਅਸ਼ਟਮ ਬਲਬੀਰਾ” ਸੰਗਤਾਂ ਨੂੰ ਅਰਪਣ ਕੀਤੀ ਗਈ ਅਤੇ ਨਿਤਨੇਮ ਸੈਸ਼ਨਾਂ ਤੋਂ ਇਲਾਵਾ ਜਥੇਬੰਦਕ ਸੁਆਲ-ਜੁਆਬ ਸੈਸ਼ਨ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।
ਵਿਦਾਇਗੀ ਸੈਸ਼ਨ ਵਿੱਚ ਸ੍ਰ. ਜਤਿੰਦਰਪਾਲ ਸਿੰਘ ਜੀ ਨੇ ਕਿਹਾ ਉਤਸ਼ਾਹ ਅਤੇ ਚਾਅ ਲੈ ਕੇ ਜਾਈਏ। ਇਸ ਉਤਸ਼ਾਹ ਅਤੇ ਗੁਰੂ ਦੀ ਬਖਸ਼ਿਸ਼ ਨਾਲ ਮਨੁੱਖ ਉਹ ਵੀ ਕਰ ਗੁਜਰਦਾ ਹੈ ਜੋ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਗੁਰਬਾਣੀ ਦਾ ਰਸ ਲਿਆਂਦਿਆਂ ਹੀ ਚਾਅ ਅਤੇ ਉਤਸ਼ਾਹ ਪੈਦਾ ਹੁੰਦਾ ਹੈ। ਇਸ ਲਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਇਹ ਕਾਰਜਸ਼ਾਲਾਵਾਂ ਸਾਨੂੰ ਚਾਰਜ ਕਰਕੇ ਭੇਜਦੀਆਂ ਹਨ। ਅਸੀਂ ਆਨੰਦ ਵੀ ਲੈ ਕੇ ਜਾਈਏ। ਕਾਰਜ ਕਰਦਿਆਂ ਆਉਂਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕਰੀਏ ਅਤੇ ਉਨ੍ਹਾਂ ਤੋਂ ਉੱਪਰ ਉੱਠ ਕੇ ਅੱਗੇ ਵੇਖੀਏ।
ਸ੍ਰ. ਗੁਰਲਾਲ ਸਿੰਘ ਜੀ ਕੈਨੇਡਾ ਨੇ ਪੰਜਾਬ ਅਤੇ ਵਿਦਸ਼ ਵਿਚ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਟੱਡੀ ਸਰਕਲ ਦਾ ਅਹਿਮ ਰੋਲ ਹੋਣ ਬਾਰੇ ਕਿਹਾ ਉਹਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਜੋੜਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਸ੍ਰ. ਬਲਜੀਤ ਸਿੰਘ ਚੇਅਰਮੈਨ ਵਲੋਂ ਵਿਦਾਇਗੀ ਸੁਨੇਹੇ ਦਿੰਦਿਆਂ ਕਿਹਾ ਕਿ ਅਸੀਂ ਇਹਨਾਂ ਕਾਰਜਸ਼ਾਲਾਵਾਂ ਰਾਹੀਂ ਆਪਣੀ ਕਾਰਜਵਿਧੀ ਨੂੰ ਹੋਰ ਵਧੀਆ ਕਰਨ ਲਈ ਬੈਠਦੇ ਹਾਂ ਤਾਂ ਜੋ ਸੇਵਾ ਕਾਰਜਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਅਤੇ ਇਤਿਹਾਸ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਆਪਣੇ ਜੀਵਨ ਨੂੰ ਹੋਰ ਉੱਚਾ ਸੁੱਚਾ ਬਣਾਈਏ। ਦੂਜਿਆਂ ਨਾਲੋਂ ਆਪਣੇ ਅੰਦਰ ਝਾਤ ਮਾਰੀਏ।
ਵੱਖ-ਵੱਖ ਸੈਸ਼ਨ ਦੌਰਾਨ ਸ੍ਰ. ਗੁਰਚਰਨ ਸਿੰਘ ਫਰੀਦਕੋਟ, ਸ੍ਰ. ਜਸਪਾਲ ਸਿੰਘ ਪਿੰਕੀ ਅਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਸ਼ਬਦੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਹਾਜ਼ਰ ਕਾਰਜਕਰਤਾਵਾਂ ਵਿਚ ਸ੍ਰ. ਗੁਰਦੇਵ ਸਿੰਘ ਅੰਮ੍ਰਿਤਸਰ, ਸ੍ਰ. ਕੁਲਵਿੰਦਰ ਸਿੰਘ ਫਿਰੋਜ਼ਪੁਰ, ਸ੍ਰ. ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਸ੍ਰ. ਹਰਦੀਪ ਸਿੰਘ, ਸ੍ਰ. ਕੁਲਵੰਤ ਸਿੰਘ ਸੰਗਰੂਰ, ਸ੍ਰ. ਪਰਮਜੀਤ ਸਿੰਘ ਅੰਮ੍ਰਿਤਸਰ, ਸ੍ਰ. ਪਰਮਜੀਤ ਸਿੰਘ ਬੇਦੀ ਯੂ.ਐਸ.ਏ., ਡਾ. ਐਚ.ਐਸ. ਸਬਰਵਾਲ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਚੰਡੀਗੜ੍ਹ, ਸ੍ਰ. ਹਰਮੋਹਿੰਦਰ ਸਿੰਘ ਅਤੇ ਸ੍ਰ. ਜਸਕੀਰਤ ਸਿੰਘ ਨੰਗਲ, ਸ੍ਰ. ਗੁਰਮੇਲ ਸਿੰਘ ਸੰਗਰੂਰ, ਸ੍ਰ. ਕੰਵਲਜੀਤ ਸਿੰਘ ਗੰਗੂਵਾਲ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਸਤਨਾਮ ਸਿੰਘ, ਸ੍ਰ. ਦਿਲਬਾਗ ਸਿੰਘ, ਸ੍ਰ ਪ੍ਰੀਤਮ ਸਿੰਘ ਜੀਰਾ, ਸ੍ਰ. ਸੁਰਜੀਤ ਸਿੰਘ ਲੋਹੀਆ, ਸ੍ਰ. ਅਮਰਪ੍ਰੀਤ ਸਿੰਘ, ਸ੍ਰ. ਨਰਿੰਦਰਪਾਲ ਸਿੰਘ, ਸ੍ਰ. ਮਨਮੋਹਨ ਸਿੰਘ ਅਰਨੀਵਾਲਾ, ਸ੍ਰ. ਜਸਵਿੰਦਰ ਸਿੰਘ ਗੁਰਦਾਸਪੁਰ ਅਤੇ ਨਾਰਥ ਰੀਜ਼ਨ ਦੇ ਸਟੇਟਾਂ ਤੇ ਜ਼ੋਨਾਂ ਤੋਂ 150 ਦੇ ਕਰੀਬ ਕਾਰਜਕਰਤਾ ਸ਼ਾਮਲ ਹੋਏ।
