ਨੈਤਿਕ ਸਿੱਖਿਆ ਇਮਤਿਹਾਨ

Date: 22 August, 2024

ਨੈਤਿਕ ਸਿੱਖਿਆ ਇਮਤਿਹਾਨ ਵਿੱਚ 4000 ਸਕੂਲਾਂ ਦੇ 101000 ਵਿਦਿਆਰਥੀਆਂ ਨੇ ਹਿੱਸਾ ਲਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ 22 ਅਗਸਤ, 2024 ਨੂੰ ਪੰਜਾਬ ਵਿਚ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਵਿਚ 4000 ਸਕੂਲਾਂ ਦੇ 1 ਲੱਖ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਦਮਿਕ ਕੌਂਸਲ ਦੇ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਇੰਜੀ. ਅਮਰਪ੍ਰੀਤ ਸਿੰਘ ਅਤੇ ਇਮਤਿਹਾਨ ਦੇ ਕੋਆਰਡੀਨੇਟਰ ਡਾ.ਅਮਨਦੀਪ ਸਿੰਘ ਡਿਪਟੀ ਸਟੇਟ ਸਕੱਤਰ ਨੇ ਦੱਸਿਆ ਕਿ ਇਸ ਇਮਤਿਹਾਨ ਲਈ 13 ਜ਼ੋਨ ਬਣਾਏ ਗਏ। ਇਹ ਇਮਤਿਹਾਨ ਦੇਸ਼ ਭਰ ਵਿੱਚ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਤਿੰਨ ਗਰੁੱਪਾਂ ਵਿਚ ਕਰਵਾਇਆ ਗਿਆ। ਇਸ ਇਮਤਿਹਾਨ ਦੇ ਸਿਲੇਬਸ ਲਈ ਪੁਸਤਕ ਮਾਰਗਿ ਮੋਤੀ, ਗੁਣਤਾਸ ਅਤੇ ਬਾਲ-ਵਿਰਸਾ ਨਿਰਧਾਰਤ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਮਤਿਹਾਨ ਦੀ ਸਫਲਤਾ ਲਈ ਅੰਮ੍ਰਿਤਸਰ ਜ਼ੋਨ ਦੇ ਡਾ. ਮਲਕੀਤ ਸਿੰਘ, ਗੁਰਜੋਤ ਸਿੰਘ, ਹੁਸ਼ਿਆਰਪੁਰ ਜ਼ੋਨ ਦੇ ਨਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਫਤਹਿਗੜ੍ਹ ਸਾਹਿਬ ਜ਼ੋਨ ਦੇ ਪ੍ਰੋ. ਅਜਮੇਰ ਸਿੰਘ, ਪਟਿਆਲਾ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ, ਰੂਪ ਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਬਿਕਰਮਜੀਤ ਸਿੰਘ, ਹਰਚਰਨ ਸਿੰਘ, ਸੰਗਰੂਰ-ਬਰਨਾਲਾ-ਮਾਨਸਾ ਜ਼ੋਨ ਦੇ ਕੁਲਵੰਤ ਸਿੰਘ, ਅਜਮੇਰ ਸਿੰਘ, ਲੁਧਿਆਣਾ ਜ਼ੋਨ ਦੇ ਜਸਪਾਲ ਸਿੰਘ ਕੋਚ, ਮਨਮੋਹਨ ਸਿੰਘ ਫਿਰੋਜ਼ਪੁਰ-ਮੋਗਾ ਜ਼ੋਨ ਦੇ ਇੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਗੁਰਮੀਤ ਸਿੰਘ, ਫਰੀਦਕੋਟ-ਸ੍ਰੀ ਮੁਕਤਸਰ ਜ਼ੋਨ ਦੇ ਰਣਜੀਤ ਸਿੰਘ, ਨਵਨੀਤ ਸਿੰਘ, ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ ਦੇ ਮਨਮੋਹਨ ਸਿੰਘ ਅਰਨੀਵਾਲਾ ਨੇ ਇਮਤਿਹਾਨ ਨੂੰ ਸਫਲ ਕਰਨ ਵਿਚ ਆਪਣਾ ਯੋਗਦਾਨ ਪਾਇਆ।

ਇਸ ਸਮੇਂ ਜਥੇਬੰਦੀ ਦੇ ਚੇਅਰਮੈਨ ਬਲਜੀਤ ਸਿੰਘ, ਵਾਈਸ ਚੇਅਰ ਪਰਸਨ ਪ੍ਰਿੰ. ਕਵਲਜੀਤ ਕੌਰ, ਕਾਰਜਕਾਰੀ ਸਕੱਤਰ ਜਨਰਲ ਪਿਰਥੀ ਸਿੰਘ, ਨਿਗਰਾਨ ਇੰਸਟੀਚਿਊਟ ਗੁਰਮੀਤ ਸਿੰਘ, ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ, ਸਟੇਟ ਪ੍ਰਧਾਨ ਪੰਜਾਬ ਸ੍ਰ. ਹਰਜੀਤ ਸਿੰਘ ਨੰਗਲ ਅਤੇ ਜਥੇਬੰਦਕ ਸਕੱਤਰ ਸ੍ਰ. ਸ਼ਿਵਰਾਜ ਸਿੰਘ ਨੇ ਸਮੂੰਹ ਪ੍ਰਿੰਸੀਪਲ ਸਾਹਿਬਾਨ, ਇਮਤਿਹਾਨ ਸੁਪਰਡੈਂਟ, ਸੁਪਰਵਾਈਜ਼ਰ ਅਤੇ ਜ਼ੋਨਲ ਕੋਆਰਡੀਨੇਟਰਾਂ ਨੂੰ ਇਮਤਿਹਾਨ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਕੀਤੇ ਉਦਮਾਂ ਲਈ ਧੰਨਵਾਦ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਜ਼ੋਨਲ ਪੱਧਰ ‘ਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਤ ਕੀਤਾ ਜਾਵੇਗਾ।