ਕਿਸਾਨ ਵੀਰਾਂ ਦੇ ਚੰਗੇ ਵਰਤਮਾਨ, ਭਵਿੱਖ ਅਤੇ ਉਨ੍ਹਾਂ ਦੇ ਆਰਥਿਕ ਵਸੀਲਿਆਂ ੱ ਵਧਾਉਣ ਅਤੇ ਸੁਚੱਜੇ ਤਰੀਕੇ ਨਾਲ ਵਰਤਣ ਦੀ ਸਿਖਲਾਈ ਲਈ ਐਗਰੋ ਹੈਲਪਲਾਈਨ ਦੀ ਸਥਾਪਨਾ ਕੀਤੀ ਗਈ ਹੈ। ਇਸ ਹੈਲਪਲਾਈਨ ਰਾਹੀਂ ਰਵਾਇਤੀ ਫਸਲੀ ਚੱਕਰ, ਫਸਲੀ ਵਿਿਭੰਨਤਾ, ਫਸਲੀ ਵਪਾਰ ਅਤੇ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਆਦਿ ਸਬੰਧੀ ਜਾਣਕਾਰੀ ਸਬੰਧਤ ਮਾਹਿਰਾਂ ਵਲੋਂ ਦਿੱਤੀ ਜਾਂਦੀ ਹੈ।