ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐੱਸ.ਏ ਅਤੇ Turban Day Inc. ਦੇ ਸਹਿਯੋਗ ਨਾਲ ਦਸਤਾਰ-ਏ-ਖਾਲਸਾ ਕਲੱਬ ਰਾਜਪੁਰਾ/ਕੈਲੇਫੋਰਨੀਆ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਰਾਜਪੁਰਾ ਟਾਊਨ ਵਿਖੇ ਕਰਵਾਇਆ ਗਿਆ ਦਸਤਾਰ ਮੁਕਾਬਲਾ ਇਤਿਹਾਸਿਕ ਹੋ ਨਿਬੜਿਆ |
ਸਮਾਗਮ ਵਿੱਚ ਸੰਤ ਬਾਬਾ ਅਰਜਨ ਸਿੰਘ ਜੀ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ਼੍ਰੋਮਣੀ ਅਕਾਲੀਦਲ ਤੋਂ ਸ. ਚਰਨਜੀਤ ਸਿੰਘ ਬਰਾੜ,ਐਸ.ਜੀ. ਪੀ. ਸੀ. ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਅਤੇ ਆਪਣਾ ਪੰਜਾਬ ਦੇ ਸੀਈਓ ਗੁਰਮੀਤ ਸਿੰਘ,ਚੜ੍ਹਦੀਕਲਾ ਟਾਇਮ ਟੀਵੀ ਤੋਂ ਜਗਜੀਤ ਸਿੰਘ ਦਰਦੀ ਵਿਸ਼ੇਸ਼ ਤੌਰ ਤੇ ਪਹੁੰਚੇ |